Saturday, May 14, 2011

Babbu, The lyricist who wrote Yaar Anmulle

ਯਾਰ ਅਣਮੁਲੇ ਨਾਲ ਚਰਚਿਤ ਹੋਇਆ ਨੌਜਵਾਨ ਲੇਖਕ ਬੱਬੂ

ਪਿਛਲੇ ਦਿਨੀਂ ਸ਼ੈਰੀ ਮਾਨ ਦੁਆਰਾ ਗਾਏ ਗੀਤ ‘ਬੜੇ ਚੇਤੇ ਆਉਦੇ ਨੇ ਯਾਰ ਅਣਮੁਲੇ ਹਵਾ ਦੇ ਬੁਲ੍ਹੇ’ ਨੇ ਨੌਜਵਾਨ ਪੀੜ੍ਹੀ ਦੀ ਪਹਿਲੀ ਪਸੰਦ ਬਣਕੇ ਰਿਕਾਰਡ ਤੋੜ ਸਫ਼ਲਤਾ ਹਾਸਲ ਕੀਤੀ। ਅਸੀਂ ਗੱਲ ਕਰਦੇ ਹਾਂ ਇਸ ਗੀਤ ਦੇ ਲੇਖਕ ਬੱਬੂ ਬਾਰੇ।ਮਿੱਠਬੋਲੜੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਬੱਬੂ ਦਾ ਜਨਮ ਜ਼ਿਲ੍ਹਾ ਮੋਹਾਲੀ ਸ਼ਹਿਰ ਕੁਰਾਲੀ ਵਿਖੇ ਮਾਤਾ ਨਰਵਿੰਦਰ ਕੌਰ ਦੀ ਕੁਖੋਂ ਪਿਤਾ ਅਮਰਜੀਤ ਸਿੰਘ ਦੇ ਘਰ 14 ਦਸੰਬਰ 1989 ‘ਚ ਹੋਇਆ। ਅੱਜ ਕੱਲ੍ਹ ਚੰਡੀਗੜ੍ਹ ਇੰਜਨੀਅਰਿੰਗ ਕਾਲਜ ਲਾਂਡਰਾ (ਮੋਹਾਲੀ) ਵਿਚ ਬੀ-ਟੈਕ ਦਾ ਵਿਦਿਆਰਥੀ ਹੈ। ਇਸ ਗੀਤ ਦੀ ਕਾਮਯਾਬੀ ਨੇ 21 ਸਾਲਾ ਨੌਜਵਾਨ ਲੇਖਕ ਅਕਾਸ਼ਦੀਪ ਸਿੰਘ ਉਰਫ਼ ਬੱਬੂ ਅਹਿਮ ਪਹਿਚਾਣ ਦਿਵਾਈ। ਬੱਬੂ ਅਨੁਸਾਰ ਉਸਨੇ 17 ਕੁ ਸਾਲ ਦੀ ਉਮਰ ਵਿਚ ਲਿਖਣਾਂ ਸੁਰੂ ਕੀਤਾ ਅਤੇ ਹੁਣ ਤੱਕ ਚਾਰ ਸੌ ਦੇ ਕਰੀਬ ਗੀਤ ਲਿਖ ਚੁੱਕਾ ਹੈ, ਜਿਨ੍ਹਾਂ ਵਿਚੋਂ ਉਸਨੂੰ ਕਾਮਯਾਬੀ ਦਿਵਾਉਂਣ ਵਾਲਾ ਗੀਤ ‘ਯਾਰ ਅਣਮੁਲੇ’ ਵੀ ਇਕ ਹੈ ਜਿਸਨੂੰ ਸ਼ੈਰੀ ਦੀ ਸੁਰੀਲੀ ਅਵਾਜ਼ ਅਤੇ ਨਿੱਕ ਕੈਨੇਡਾ ਨੇ ਬਹੁਤ ਜੀ ਖ਼ੂਬਸੂਰਤ ਸੰਗੀਤ ਨਾਲ ਸ਼ਿੰਗਾਰਿਆ। ਯਾਰ ਅਣਮੁਲੇ ਗੀਤ ਕਾਲਜ਼ ਦੀ ਮੌਜ ਮਸਤ ਰੂਪੀ ਜਿੰਦਗੀ ਦਾ ਅਕਸ ਇਕ ਵਿਲੱਖਣ ਰੂਪ ਵਿਚ ਪੇਸ਼ ਕਰਦਿਆਂ ਆਪਣੇ ਦੋਸਤਾਂ ਨੂੰ ਗੀਤ ਦੇ ਪਾਤਰਾਂ ਦੇ ਰੂਪ ਬੜੇ ਖੁਬਸੂਰਤ ਢੰਗ ਨਾਲ ਚਿੱਤਰਿਆ ਹੈ ਅਤੇ ਹਰੇਕ ਨੌਜਵਾਨ ਇਨ੍ਹਾਂ ਵਿਚੋਂ ਆਪਣੇ ਆਪ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹ,ੈ ਇਹੀ ਕਾਰਨ ਹੈ ਕਿ ਨੌਜਵਾਨਾਂ ਨੇ ਇਸਨੂੰ ਪਸੰਦ ਕੀਤਾ ਹੈ।

Babbu, The lyricist that wrote Yaar Anmulle

ਇਸ ਗੀਤ ਨੂੰ ਕਿਸੇ ਵੀ ਕੰਪਨੀ ਦੁਆਰਾ ਮਾਰਕੀਟ ਵਿਚ ਰਿਲੀਜ਼ ਨਹੀਂ ਕੀਤਾ ਗਿਆ ਸੀ ਕਿ ਵੈਬ ਸਾਈਟ ਯੂਟਿਊਬ ਡਾਟ ਕਾਮ ਉੱਤੇ ਜਦੋ ਬੱਬੂ, ਸ਼ੈਰੀ ਅਤੇ ਨਿੱਕ ਦੀ ਤਿਕੜੀ ਨੇ ਜਦੋਂ ਸ੍ਰੋਤਿਆਂ ਦੇ ਰੂ-ਬ-ਰੂ ਕੀਤਾ ਤਾਂ ਦੇਖਿਆਂ ਹੀ ਦੇਖਦਿਆ ਇਸਨੂੰ ਚਾਹੁੰਣ ਵਾਲਿਆਂ ਦੀ ਗਿਣਤੀ ਤਿੰਨ ਹਫ਼ਤਿਆਂ ਵਿਚ ਚਾਰ ਲੱਖ ਤੱਕ ਪਹੁੰਚ ਗਈ, ਨੌਜਵਾਨ ਪੀੜ੍ਹੀ ਦੁਆਰਾ ਇਸਨੂੰ ਪਸੰਦ ਕਰਨ ਦਾ ਅੰਦਾਜ਼ਾ ਐੈਥੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਬਾਅਦ ਵਿਚ ਇਸ ਨੂੰ ਬਕਾਇਦਾ ਐਲਬਮ ਦੇ ਰੂਪ ਵਿਚ ਸਪੀਡ ਰਿਕਾਰਡਜ਼ ਵੱਲੋਂ ਮਾਰਕੀਟ ਵਿਚ ਪੇਸ਼ ਕੀਤਾ ਗਿਆ। ਇਸ ਖੇਤਰ ਸਹਿਯੋਗ ਦੀ ਗੱਲ ਕਰੀਏ ਤਾਂ ਬੱਬੂ ਅਨੁਸਾਰ ਉਸਦੇ ਪਰਿਵਾਰ ਭਰਪੂਰ ਸਹਿਯੋਗ ਮਿਲਿਆ ਹੈ, ਉਥੇ ਪੰਜਾਬੀ ਸੰਗੀਤ ਜਗਤ ਨਾਲ ਜੁੜੀਆਂ ਕਈ ਅਹਿਮ ਸਖਸ਼ੀਅਤਾਂ ਦਾ ਵੀ ਸਹਿਯੋਗ ਮੈਨੂੰ ਪ੍ਰਾਪਤ ਹੋਇਆ ਹੈ| ਇਸ ਤੋਂ ਇਲਾਵਾ ਦੋਸਤਾਂ-ਮਿੱਤਰਾਂ ਅਤੇ ਸਰੋਤਿਆਂ ਦਾ ਸਹਿਯੋਗ ਜਿੰਨ੍ਹਾਂ ਦੇ ਪਿਆਰ ਸਦਕਾ ਮੈਂ ਇਸ ਖੇਤਰ ਵਿੱਚ ਪਹਿਚਾਣ ਬਣਾ ਸਕਿਆ। ਬੱਬੂ ਅਨੁਸਾਰ ਗੀਤ ਲਿਖਣਾਂ ਉਨ੍ਹਾਂ ਆਸਾਨ ਨਹੀਂ ਹੈ ਜਿਨ੍ਹਾਂ ਅਸੀ ਸੋਚਦੇ ਹਾਂ ਅਤੇ ਉਸਦੀ ਹਮੇਸ਼ਾਂ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਹਿਤਕ, ਮਿਆਰੀ ਅਤੇ ਯਥਾਰਥ ਨਾਲ ਜੁੜੇ ਗੀਤ ਹੀ ਲਿਖੇ ਜਾਣ। ਬੱਬੂ ਨੂੰ ਖੁਦ ਉਰਦੂ ਅਤੇ ਪੰਜਾਬੀ ਸ਼ਾਇਰੀ ਪੜ੍ਹਨਾਂ ਬਹੁਤ ਪਸੰਦ ਹੈ, ਅਤੇ ਉਹ ਪਾਕਿਸਤਾਨੀ ਉਰਦੂ ਸ਼ਾਇਰ ਅਹਿਮਦ ਫਰਾਜ਼, ਗੁਰਦਾਸ ਮਾਨ, ਡਾ. ਸਤਿੰਦਰ ਸਰਤਾਜ, ਦੇਬੀ ਮਖ਼ਸੂਸਪੁਰੀ ਦਾ ਮੁਰੀਦ ਹੈ। ਉਹ ਅਕਸਰ ਹੀ ਆਪਣੀ ਲੇਖਣੀ ਬਾਰੇ ਸ਼ਇਰਾਨਾਂ ਅੰਦਾਜ਼ ਵਿਚ ਆਖਦਾ ਹੈ:

ਸੱਚੀਆਂ ਗੱਲਾਂ ਲਿਖੀਏ ਤਾਂ ਹੀ ਲੋਕ ਸਲਾਹਵਣਗੇ,
ਨਹੀਂ ਤਾਂ ‘ਬੱਬੂ’ ਤੇਰੇ ਵਰਗੇ ਐਥੇ ਕਿੰਨੇ ਹੀ ਆਵਣਗੇ।

ਬੱਬੂ ਨੇ ਭਵਿੱਖ ਦੀਆਂ ਯੋਜਨਾਂਵਾ ਸੰਬੰਧੀ ਦੱਸਦਿਆਂ ਕਿਹਾ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਵੱਲੋਂ ਗੀਤ ‘ਯਾਰ ਅਣਮੁਲੇ’ ਨੂੰ ਦਿੱਤੇ ਅਥਾਹ ਪਿਆਰ ਸਦਕਾ ਉਸਦੇ ਆਤਮ ਵਿਸ਼ਵਾਸ ਵਿਚ ਵਾਧਾ ਹੋਇਆ ਅਤੇ ਹੁਣ ਉਹ ਗਾਇਕੀ ਦੀ ਬਕਾਇਦਾ ਤਾਲੀਮ ਹਾਸਲ ਕਰਕੇ ਜਲਦ ਦੀ ਆਪਣੇ ਦੁਆਰਾ ਲਿਖੇ ਗੀਤ ਨੂੰ ਆਪਣੀ ਆਵਾਜ਼ ਦੇ ਕੇ ਸ੍ਰੋਤਿਆਂ ਦੀ ਝੋਲੀ ਪਾਵੇਗਾ। ਪੰਜਾਬੀ ਸੰਗੀਤ ਜਗਤ ਵਿਚ ਬਹੁਤ ਕੁਝ ਨਵਾਂ ਕਰ ਦਿਖਾਉਂਣ ਦੇ ਸੁਪਨੇ ਵੇਖ ਰਹੇ ਇਸ ਪਰਿਤਭਾਸ਼ਾਲੀ ਨੌਜਵਾਨ ਲੇਖਕ ਬੱਬੂ ਤੋਂ ਜਿਥੇ ਸਮੂਹ ਪੰਜਾਬੀ ਸ੍ਰੋਤਿਆਂ ਨੂੰ ਬਹੁਤ ਆਸਾਂ ਹਨ ਉਥੇ ਅਸੀਂ ਵੀ ਇਸਦੇ ਸਭ ਸੁਪਨੇ ਸਾਕਾਰ ਹੋਣ ਦੀ ਦੁਆ ਕਰਦੇ ਹਾਂ।

-ਗੁਰਪ੍ਰੀਤ ਸਿੰਘ ਅਣਖੀ ਮਹਿਲ ਕਲਾਂ (ਬਰਨਾਲਾ)

No comments:

Post a Comment